ਸਮੁੰਦਰ-ਸਤਿਗੁਰੂ ਨੂੰ ਘੜੇ ’ਚ ਬੰਦ ਕਰਦੀ ਫੋਕਟ ਵਿਦਵਾਨ ਮੰਡਲੀ………. ਲੇਖ / ਗਿਆਨੀ ਅਵਤਾਰ ਸਿੰਘ

ਗੁਰਬਾਣੀ; ਗੁਰਸਿੱਖ ਲਈ ਰੂਹ ਦੀ ਖ਼ੁਰਾਕ ਹੈ ਕਿਉਂਕਿ ਇਹ ਰੂਹਾਨੀਅਤ ਨੂੰ ਜ਼ਿੰਦਾ ਰੱਖਦੀ ਹੈ, ਪਰ ਇਹ ਖ਼ੁਰਾਕ ਤਦ ਹੀ ਲਾਭਦੇਂਦੀ ਹੈ ਜੇਕਰ ਮਨੁੱਖ, ਹਮੇਸ਼ਾਂ ਸਿੱਖ ਭਾਵ ਸਿੱਖਿਆਰਥੀ ਬਣਿਆ ਰਹੇ। ਹਿਰਦੇ ’ਚ ਸਦਾ ਕੁੱਝ ਸਿੱਖਣ ਦੀ ਭਾਵਨਾ ਬਣਨ ਨਾਲ਼ ਨਵੀਂ ਸੋਚ ਉਪਜਦੀ ਰਹਿੰਦੀ ਹੈ ਅਤੇ ਸਿਖਾਂਦਰੂ (ਸ਼ਗਿਰਦ) ਅੰਦਰ ‘‘ਸਾਹਿਬੁ ਮੇਰਾ ਨੀਤ ਨਵਾ; ਸਦਾ ਸਦਾ ਦਾਤਾਰੁ ॥’’ (ਮਹਲਾ 1/660) ਵਾਲ਼ਾ ਅਹਿਸਾਸ ਜਨਮ ਲੈਂਦਾ ਜਾਂਦਾ ਹੈ। 

ਉਕਤ ਅਵਸਥਾ ਬਣਨ ਦੇ ਰਾਹ ’ਚ ਅਸਲ ਰੁਕਾਵਟ ਮਨੁੱਖੀ ਮਨ ਦਾ ਆਪਹੁਦਰਾਪਣ ਹੈ, ਜਿਸ ਨੂੰ ਮਾਰਨਾ; ਆਸਾਨ ਨਹੀਂ ਹੁੰਦਾ। ਇਹ, ਮਨੁੱਖ ਦੀ ਅਕਲ ਨੂੰ ਆਪਣੇ ਮੁਤਾਬਕ ਘੜ ਲੈਂਦਾ ਹੈ। ਜੋ ਅਕਲ; ਆਪਹੁਦਰੇ ਮਨ ਦੁਆਰਾ ਘੜੀ ਹੋਵੇ, ਉਹ ਆਪਣੇ ਮਨ ਨੂੰ ਘੜਨਯੋਗ ਨਹੀਂ ਰਹਿੰਦੀ। ਰੂਹਾਨੀਅਤ (ਸਚਖੰਡ) ਪੱਖੋਂ ਇਉਂ ਭੀ ਕਹਿ ਸਕਦੇ ਹਾਂ ਕਿ ਰੱਬੀ ਜੋਤਿ ਰੂਪ ਸਰਬ ਵਿਆਪਕ ਪ੍ਰਕਾਸ਼; ਮਨੁੱਖੀ ਅਕਲ ਨੂੰ ਆਪਣਾ ਹੂ-ਬਹੂ ਪ੍ਰਕਾਸ਼ ਨਹੀਂ ਕਰਦਾ ਕਿਉਂਕਿ ਜਿਵੇਂ ਸੂਰਜ ਗ੍ਰਹਿਣ ਸਮੇਂ ਧਰਤੀ ਅਤੇ ਸੂਰਜ ਵਿਚਕਾਰ ਚੰਦ੍ਰਮਾ ਆਉਂਦਾ ਹੈ; ਓਵੇਂ ਹੀ ਸਰਬ ਵਿਆਪਕ ਜੋਤਿ-ਪ੍ਰਕਾਸ਼ ਅਤੇ ਮਨੁੱਖੀ ਅਕਲ ਵਿਚਕਾਰ ਆਪਹੁਦਰਾ ਮਨ ਆਉਂਦਾ ਹੈ। ਮਨ ਦੀ ਇਸ ਕਾਲ਼ਖ਼ ਨੂੰ ‘ਅੰਤਹਿਕਰਣ, ਜਨਮ ਜਨਮ ਕੀ ਮੈਲ਼, ਕੂੜੈ ਪਾਲਿ (ਭਾਵ ਝੂਠ ਦਾ ਪਰਦਾ), ਹਉਮੈ ਰੂਪ ਕਠੋਰ ਕੰਧ’ ਭੀ ਕਿਹਾ ਹੈ। ਪਾਵਨ ਵਚਨ ਹਨ ‘‘ਕਿਵ ਕੂੜੈ ਤੁਟੈ ਪਾਲਿ ॥ (ਜਪੁ), ਧਨ ਪਿਰ ਕਾ ਇਕ ਹੀ ਸੰਗਿ ਵਾਸਾ; ਵਿਚਿ ਹਉਮੈ ਭੀਤਿ ਕਰਾਰੀ ॥ (ਮਹਲਾ 4/1263), ਜਨਮ ਜਨਮ ਕੀ ਇਸੁ ਮਨ ਕਉ ਮਲੁ ਲਾਗੀ; ਕਾਲਾ ਹੋਆ ਸਿਆਹੁ ॥’’ (ਮਹਲਾ 3/651) ਮਨ ਦੀ ਕਾਲ਼ਖ਼ (ਭਾਵ ਪਰਛਾਈ); ਮਨੁੱਖੀ ਅਕਲ ਨੂੰ ਸਦਾ ਅਸਪਸ਼ਟ, ਲਾਚਾਰ, ਮੱਧਮ ਕਰੀ ਰੱਖਦੀ ਹੈ। ਭਾਈ ਗੁਰਦਾਸ ਜੀ ਨੇ ਇਸ ਨੂੰ ਧੁੰਦ ਕਿਹਾ ਹੈ ‘‘ਸਤਿਗੁਰ ਨਾਨਕ ਪ੍ਰਗਟਿਆ; ਮਿਟੀ ਧੁੰਧੁ, ਜਗਿ (’ਚ) ਚਾਨਣੁ ਹੋਆ।’’ (ਵਾਰ  1 ਪਉੜੀ 27)

ਕੀ ਲੱਭਦੈਂ………. ਗ਼ਜ਼ਲ / ਬਿਸ਼ੰਬਰ ਅਵਾਂਖੀਆ

ਪਤਝੜ ਦੀ ਰੁੱਤ ਅੰਦਰ ਕਿਹੜੀ ਬਹਾਰ ਲੱਭਦੈਂ?


ਦੁੱਖਾਂ ਦੇ ਝੱਖੜਾਂ 'ਚੋਂ ਸੁੱਖ ਦੇ ਅਸਾਰ ਲੱਭਦੈਂ।


ਇੱਕ ਵਾਰ ਮੁੱਕ ਗਏ ਜੇ ਮਿਲਦੇ ਨਹੀਂ ਇਹ ਫਿਰ ਤੋਂ,

ਸਾਹਾਂ ਦੇ ਯਾਰ ਮੁੜ ਮੁੜ ਫਿਰ ਕਿਉਂ ਬਜ਼ਾਰ ਲੱਭਦੈਂ?


ਰੱਖਦਾ ਏਂ ਸ਼ਬਦ ਜ਼ਹਿਰੀ ਆਪਣੀ ਜ਼ਬਾਨ ਉੱਤੇ,

ਉੱਤੋਂ ਸਮਾਜ ਅੰਦਰ  ਉੱਚਾ ਮਿਆਰ ਲੱਭਦੈਂ।

ਆਜ਼ਾਦ ਖੇਤੀ.......... ਵਿਚਾਰਾਂ / ਅਰਤਿੰਦਰ ਸੰਧੂ

ਅੱਜ ਪੰਜਾਬ, ਹਰਿਆਣਾ ਦੇ ਕਿਸਾਨਾਂ ਨਾਲ ਮਿਲ ਕੇ ਸਾਰੇ ਦੇਸ਼ ਦੇ ਕਿਸਾਨ ਆਪਣੀ ਜ਼ਮੀਨ ਤੇ ਖੇਤੀ ਨੂੰ ਬਚਾਉਣ ਵਾਸਤੇ ਜ਼ਿੰਦਗੀ ਮੌਤ ਦੇ ਸੰਘਰਸ਼ ‘ਤੇ ਹਨ। ਸਾਰੇ ਦੇਸ਼ ਦੇ ਵੱਖ ਵੱਖ ਅਦਾਰਿਆਂ, ਜਮਾਤਾਂ ਅਤੇ ਜਥੇਬੰਦੀਆਂ ਦੀ ਹਮਾਇਤ ਇਸ ਅੰਦੋਲਨ ਨੂੰ ਹਾਸਲ ਹੈ। ਅੰਤਰਰਾਸ਼ਟਰੀ ਭਾਈਚਾਰਾ ਵੀ ਹਮਾਇਤ ਤੇ ਆ ਚੁੱਕਾ ਹੈ, ਪਰ ਇਸ ਸੰਘਰਸ਼ ਦੇ ਹੱਲ ਦਾ ਕੋਈ ਲੜ ਅਜੇ ਕਿਸਾਨਾਂ ਦੇ ਹੱਥ ਵਿੱਚ ਨਹੀਂ ਆ ਰਿਹਾ ਜਾਪਦਾ। ਕਾਰਪੋਰੇਟ ਗ਼ਲਬੇ ਦੇ ਅਸਰ ਨੂੰ ਪਹਿਲੀ ਵਾਰ ਮਹਿਸੂਸ ਕਰਨ ਵੇਲੇ ਦੀ ਯਾਦ ਆ ਗਈ।

ਗੱਲ ਕੋਈ ਗਿਆਰਾਂ ਕੁ ਸਾਲ ਪੁਰਾਣੀ ਹੈ। ਆਪਣੇ ਬੇਟੇ ਕੋਲ ਸਾਨੂੰ ਅਮਰੀਕਾ ਜਾਣਾ ਪਿਆ। ਉਦੋਂ ਉਹ ਨਿਊਯਾਰਕ ਸੀ। ਪਹਿਲੀ ਵਾਰ ਜਾਣ ਕਰਕੇ ਉੱਥੇ ਵੇਖ ਕੇ ਹੈਰਾਨੀ ਹੋਈ ਕਿ ਸਬਜ਼ੀ ਲੈਣ ਵਾਸਤੇ ਵੀ ਮਾਲ੍ਹ ਵਿੱਚ ਜਾਣਾ ਪੈਂਦਾ ਸੀ। ਬਰਫ਼ ਵਰਗੇ ਠੰਢੇ ਮਾਲ੍ਹ ਵਿੱਚ ਚਾਰ ਚੁਫੇਰੇ ਸਾਫ਼ ਸੁਥਰੇ ਸਬਜ਼ੀਆਂ ਤੇ ਫਲ ਪਰਤਾਂ ਵਿੱਚ ਕਰੀਨੇ ਨਾਲ ਸਜਾਏ ਹੋਏ ਸਨ। ਬਹੁਤ ਵਧੀਆ ਲੱਗਾ। ਲੋੜੀਂਦੀਆਂ ਸਬਜ਼ੀਆਂ ਚੁਣਨ ਪਿੱਛੋਂ ਮੈਨੂੰ ਧਨੀਆ ਨਜ਼ਰ ਆ ਗਿਆ। ਚਾਰ ਕੁ ਇੰਚ ਲੰਬੀਆਂ ਅੱਠ ਦੱਸ ਟਾਹਣੀਆਂ ਦੀ ਨਿੱਕੀ ਜਿਹੀ ਗੁੱਛੀ ਸੀ। ਦੂਜੀਆਂ ਸਬਜ਼ੀਆਂ ਦੇ ਨਾਲ ਰੱਖਣ ਤੋਂ ਪਹਿਲਾਂ ਮੇਰੀ ਨਜ਼ਰ ਉਸ ਉੱਤੇ ਲਿਖੇ ਮੁੱਲ ਤੇ ਪੈ ਗਈ। ਉਸ ਉੱਤੇ ਤਿੰਨ ਡਾਲਰ ਮੁੱਲ ਦੀ ਪਰਚੀ ਸੀ। ਸਾਡਾ ਭਾਰਤੀਆਂ ਦਾ ਜ਼ਿਹਨੀ ਕੰਪਿਊਟਰ ਅਜਿਹੇ ਵੇਲੇ ਫਟਾਫਟ ਡਾਲਰਾਂ ਨੂੰ ਰੁਪਈਆਂ ਵਿੱਚ ਬਦਲਣ ਲੱਗ ਪੈਂਦਾ ਹੈ। ਉਦੋਂ ਡਾਲਰ ਦੇ ਮੁਕਾਬਲੇ ਸ਼ਾਇਦ ਬਵਿੰਜਾ ਕੁ ਰੁਪਏ ਬਣਦੇ ਸਨ। ਡੇਢ ਸੌ ਰੁਪਏ ਤੋਂ ਵੱਧ ਦੇ ਮੁੱਲ ਦੀ ਠੰਢੀ ਠਾਰ ਧਨੀਆਂ ਦੀ ਗੁੱਛੀ ਨੇ ਜਿਵੇਂ ਹੱਥ ਸਾੜ ਦਿੱਤੇ ਹੋਣ। ਮੈਂ ਫੱਟਾ ਫੱਟ ਧਨੀਆਂ ਦੀ ਗੁੱਛੀ ਜਿੱਥੋਂ ਚੁੱਕੀ ਸੀ, ਉੱਥੇ ਰੱਖ ਆਈ।

ਅਜ਼ਾਦੀ.......... ਨਜ਼ਮ/ਕਵਿਤਾ / ਦਵਿੰਦਰ ਸਿੰਘ ਭੰਗੂ

ਜਮਹੂਰੀਅਤ ਦੇ ਪੈਰਾਂ ਵਿੱਚ ਮਰ ਰਹੀ ਅਜ਼ਾਦੀ

ਸਾਡਾ ਫ਼ਿਕਰ ਨਾ ਕਰਨਾ
ਅਸੀਂ ਦੱਬੇ ਕੁੱਚਲੇ
ਮਜ਼ਲੂਮ
ਗਰੀਬ ਲੋਕ ਹਾਂ
ਅਸਲ ਚ ਸਾਨੂੰ ਤੇਰਾ ਮੰਤਵ ਹੀ ਨਹੀਂ ਪਤਾ
ਅਸੀਂ ਤਾਂ ਸੱਤਾਧਾਰੀ ਲੋਕਾਂ ਦੀ ਸੋਚ ਦੇ ਗੁਲਾਮ ਹਾਂ
ਚੋਣਾਂ ਦੇ ਨਾਮ ਤੇ ਨਿਸ਼ਚਿਤ ਕੀਤੀ ਜਾਂਦੀ ਹੈ
ਸਾਡੇ ਵਿਕਣ ਦੀ ਕੀਮਤ
ਜਮਹੂਰੀਅਤ ਦੇ ਪੈਰਾਂ ਵਿਚ ਰੁਲੀ ਹੋਈ ਅਜ਼ਾਦੀ
ਸਾਨੂੰ ਕਿੰਨਾ ਕੁ ਹੋ ਸਕਦਾ ਐ
ਤੇਰੇ ਦੁੱਖਾਂ ਦਾ ਇਲਮ....?

ਅਸੀਂ ਤਾਂ ਲੱਭ ਰਹੇ ਹਾਂ
ਇਨਸਾਨ ਤੇ‌ ਜਾਨਵਰਾਂ ਚ ਫ਼ਰਕ
ਅਸੀਂ ਤਾਂ ਫਸੇ ਹੋਏ ਆ ਜਾਤ ਪਾਤ ਤੇ
ਧਰਮਾਂ ਦੇ ਜੰਜਾਲ ਚ
ਸਾਨੂੰ ਤਾਂ ਅਜੇ ਗਊ ਅਤੇ ਮਾਤਾ ਚ
ਫਰਕ ਕਰਨਾ ਨੀ ਆਇਆ
ਫੇਰ ਗ਼ਦਰੀ ਬਾਬਿਆਂ ਤੇ
ਭਗਤ ਸਿੰਘ ਦੇ ਫਲਸਫੇ ਕਿੱਥੇ ਸਮਝ ਆਉਣੇ ਸੀ
ਅਸੀਂ ਤਾਂ ਉਲਝੇ ਹੋਏ ਹਾਂ
ਅਪਣੇ ਧਰਮ ਦਾ ਵਡੱਪ-ਪੁਣਾਂ ਦਿਖਾਉਣ ਚ.....

ਹੁਕਮ ਬਨਾਮ ਨਸੀਬ.......... ਲੇਖ / ਗਿਆਨੀ ਅਵਤਾਰ ਸਿੰਘ

ਗੁਰਬਾਣੀ ਹੁਕਮ’; ਪੁਲਿੰਗ ਨਾਂਵ ਹੈ ਅਤੇ ਇਸ ਦੇ ਤਿੰਨ ਤਰ੍ਹਾਂ ਅਰਥ ਬਣਦੇ ਹਨ (1). ਮਨੁੱਖ ਦੁਆਰਾ ਕੀਤਾ ਜਾਂਦਾ ਹੁਕਮ’, ਇਸ ਦਾ ਅਰਥ ਹੈ ਅਹੰਕਾਰ’; ਜਿਵੇਂ ਹੁਕਮ ਕੀਏ ਮਨਿ ਭਾਵਦੇ.. ” (ਮਹਲਾ /੪੭੦), (2). ਸਤਿਗੁਰੂ ਦੁਆਰਾ ਕੀਤਾ ਹੁਕਮ’, ਇਸ ਦਾ ਅਰਥ ਹੈ ਉਪਦੇਸ਼’; ਜਿਵੇਂ ਪੂਰੇ ਗੁਰ ਕਾ ਹੁਕਮੁ  ਮੰਨੈਓਹੁ ਮਨਮੁਖੁ ਅਗਿਆਨੁ ਮੁਠਾ ਬਿਖੁ ਮਾਇਆ “ (ਮਹਲਾ /੩੦੩), ਇਸ ਗੁਰੂ ਹੁਕਮ ਨੂੰ ਮੰਨਣਾ ਜਾਂ ਨਾ ਮੰਨਣਾ; ਬੰਦੇ ਦਾ ਨਿਜੀ ਅਧਿਕਾਰ ਹੈ ਯਾਨੀ ਕਿ ਕਿਸੇ ਤੇ ਥੋਪਿਆ ਨਹੀਂ ਜਾਂਦਾ।, (3). ਰੱਬ ਦੁਆਰਾ ਕੀਤਾ ਜਾਂਦਾ ਹੁਕਮ’, ਇਸ ਦਾ ਅਰਥ ਹੈ ਆਦੇਸ਼’; ਯਾਨੀ ਕਿ ਇਹ ਹੁਕਮ ਹਰ ਹਾਲਤ ਚ ਮੰਨਣਾ ਪੈਣੈ ਭਾਵੇਂ ਕੋਈ ਖ਼ੁਸ਼ੀ ਨਾਲ਼ ਮੰਨੇ ਜਾਂ ਦੁਖੀ ਹੋ ਕੇ ਇਕਨਾ ਹੁਕਮਿ ਸਮਾਇ ਲਏਇਕਨਾ ਹੁਕਮੇ ਕਰੇ ਵਿਣਾਸੁ ” (ਮਹਲਾ /੪੬੩) ਅਰਥ : ਰੱਬ; ਕਈਆਂ ਨੂੰ ਆਪਣੇ ਹੁਕਮ ਰਾਹੀਂ ਆਪਣੇ ਚ ਲੀਨ ਕਰ ਲੈਂਦਾ ਹੈ ਭਾਵ ਦੁੱਖ-ਸੁੱਖ ਤੋਂ ਬਚਾ ਲੈਂਦੈ ਅਤੇ ਕਈਆਂ ਨੂੰ ਆਪਣੇ ਹੁਕਮ ਰਾਹੀਂ ਆਤਮਿਕ ਮੌਤ ਅਤੇ ਸਰੀਰਕ ਮੌਤ ਮਾਰਦਾ ਹੈ ਯਾਨੀ ਕਿ ਆਵਾਗਮਣ ਰਾਹੀਂ ਦੁੱਖ ਦਿੰਦਾ ਹੈ।

ਉਕਤ ਨੰਬਰ (3). ਵਾਲ਼ੇ ਹੁਕਮ ਚ ਜਗਤ ਰਚਨਾ ਬਣੀ ਹੈ। ਗੁਰਮਤਿ ਨੇ ਇਹ ਹੁਕਮ ਨੂੰ ਭੀ ਦੋ ਭਾਗ ਚ ਵੰਡਿਆ ਹੈ :

(ੳ). ਰੱਬ ਦੇ ਹੁਕਮ ਚ ਪੂਰੀ ਕੁਦਰਤਿ ਬਣੀ, ਜੋ ਹੁਣ ਭੀ ਹੁਕਮ ਚ ਵਧ-ਫੁੱਲ ਰਹੀ ਹੈ ਚਹੁ ਦਿਸਿ ਹੁਕਮੁ ਵਰਤੈ ਪ੍ਰਭ ! ਤੇਰਾ.. ” (ਮਹਲਾ /੧੨੭੫) ਰੱਬ ਦਾ ਇਹ ਵਿਆਪਕ/ਵਿਸ਼ਾਲ ਹੁਕਮ; ਪੂਰਾ ਕਲਮਬੱਧ ਨਹੀਂ ਹੋ ਸਕਦਾ  ਤੇਰਾ ਹੁਕਮੁ  ਜਾਪੀ ਕੇਤੜਾਲਿਖਿ  ਜਾਣੈ ਕੋਇ  (ਮਹਲਾ /੫੩), ਜੇ ਕੋ ਕਹੈਕਰੈ ਵੀਚਾਰੁ   ਕਰਤੇ ਕੈ ਕਰਣੈ (ਰੱਬ ਦੇ ਪਸਾਰੇ ਦਾਨਾਹੀ ਸੁਮਾਰੁ (ਅੰਤ)੧੬” (ਜਪੁ), ਨਾਸਤਕ ਸੋਚ; ਅਜਿਹੇ ਵਾਕਾਂ ਦੀ ਟੇਕ ਲੈ ਕੇ ਨਿਰਾਕਾਰ (ਰੱਬ) ਦੀ ਵਿਚਾਰ ਕਰਨੋਂ ਹੀ ਇਨਕਾਰੀ ਹੁੰਦੀ ਹੈ ਭਾਵੇਂ ਕਿ ਇਨ੍ਹਾਂ ਵਾਕਾਂ ਚ ਰੱਬ ਦੀ ਵਿਚਾਰ ਕਰਨ ਤੋਂ ਮਨਾਹੀ ਨਹੀਂ ਬਲਕਿ ਉਸ ਦੇ ਪਸਾਰੇ ਦਾ ਅੰਤ ਪਾਉਣ ਤੋਂ ਵਰਜਿਐ; ਜਿਵੇਂ ਕੁਦਰਤ ਦਾ ਅੰਤ ਪਾਉਣ ਗਏ ਬ੍ਰਹਮਾ ਦੀ ਮਿਸਾਲ ਹੈ ਨਾਲਿ ਕੁਟੰਬੁ ਸਾਥਿ ਵਰਦਾਤਾਬ੍ਰਹਮਾ ਭਾਲਣ ਸ੍ਰਿਸਟਿ ਗਇਆ  ਆਗੈ ਅੰਤੁ  ਪਾਇਓ ਤਾ ਕਾ.. ” (ਮਹਲਾ /੩੫੦), ‘ਨਾਲਿਦਾ ਅਰਥ ਹੈ : ਕਮਲ ਦੀ ਨਾੜਿ/ਨਾੜੀ’, ‘ਵਰਦਾਤਾਦਾ ਅਰਥ ਹੈ ਵਰ ਦੇਣ ਵਾਲ਼ਾ ਵਿਸ਼ਨੂੰ ਯਾਨੀ ਕਿ ਕਮਲ’, ਜਿਸ ਚੋਂ ਬ੍ਰਹਮਾ ਪੈਦਾ ਹੋਇਆ, ਮੰਨਿਐ। ਨਾਲਿ ਕੁਟੰਬੁ ਸਾਥਿ ਵਰਦਾਤਾ  ਦਾ ਅਰਥ ਹੈ : ਪਰਵਾਰ ਕਮਲ ਦੀ ਨਾੜ ਸਮੇਤ ਯਾਨੀ ਕਿ ਆਪਣੇ ਹੀ ਜਨਮ-ਦਾਤਾ ਕਮਲ ਨਾੜੀ ਦੀ ਰਾਹੀਂ ਬ੍ਰਹਮਾ ਭਾਲਣ ਸ੍ਰਿਸਟਿ ਗਇਆ ”  ਫਲ਼ ਕੀ ਮਿਲਿਆ ”ਆਗਿਆ ਨਹੀ ਲੀਨੀ (ਗੁਰੂ ਹੁਕਮ ਨਾ ਮੰਨਿਆ); ਭਰਮਿ ਭੁਲਾਇਆ ” (ਮਹਲਾ /੨੨੭)

ਬੌਧਿਕ ਗਿਆਨ ਨੂੰ ਰੂਹਾਨੀਅਤ ਗਿਆਨ ਸਮਝਣ ਦਾ ਭੁਲੇਖਾ .......... ਲੇਖ / ਗਿਆਨੀ ਅਵਤਾਰ ਸਿੰਘ

ਹਾਨੀਅਤ ਗਿਆਨ ਅਤੇ ਬੌਧਿਕ ਗਿਆਨ ਚ ਅੰਤਰ ਹੁੰਦਾ ਹੈ। ਬੌਧਿਕ ਗਿਆਨਬੁੱਧੀ ਦੀ ਉਪਜ ਹੈ ਅਤੇ ਤਰਕਸ਼ੀਲਤਾ ਹੈ ਕਿਉਂਕਿ ਇਸ ਦਾ ਸ੍ਰੋਤਪੰਜ ਗਿਆਨ ਇੰਦ੍ਰੇ (ਅੱਖਕੰਨਨੱਕਜੀਭ ਤੇ ਤ੍ਵਚਾ) ਹਨ ਜਦਕਿ ਰੂਹਾਨੀਅਤ ਗਿਆਨਇੱਕ ਅਨੁਭਵ ਹੈਜਿਸ ਤੇ ਦੂਸਰੇ ਨੂੰ ਵਿਸ਼ਵਾਸ ਹੀ ਕਰਨਾ ਪੈਣਾ ਹੈ।  ਰੂਹਾਨੀਅਤ ਸਮਝਾਉਣ ਲਈ ਬੌਧਿਕ ਗਿਆਨ ਮਿਸਾਲ ਬਣਦਾ ਹੈ ਕਿਉਂਕਿ ਇਸ ਤੋਂ ਹਰ ਕੋਈ ਵਾਕਫ਼ ਹੈਪਰ ਬੌਧਿਕ ਗਿਆਨ ਲਈ ਰੂਹਾਨੀਅਤ ਦੀ ਦਲੀਲ ਨਹੀਂ ਦੇ ਸਕਦੇ ਕਿਉਂਕਿ ਇਸ ਤੋਂ ਕੋਈ ਜਾਣੂ ਨਹੀਂ ਹੁੰਦਾ। ਰੂਹਾਨੀਅਤ ਅਨੁਭਵਵੱਖਰੀਆਂ ਅੱਖਾਂ ਹਨ ‘‘ਸੇ ਅਖੜੀਆ ਬਿਅੰਨਿਜਿਨੀ ਡਿਸੰਦੋ ਮਾ ਪਿਰੀ ’’ (ਮਹਲਾ /੧੧੦੦) ਅਰਥ : ਜਿਨ੍ਹਾਂ ਅੱਖਾਂ ਨਾਲ਼ ਮੇਰਾ ਪਤੀ (ਪਿਆਰਾ ਪ੍ਰਭੂ) ਦਰਸ਼ਨ ਦਿੰਦੈਉਹ ਅੱਖਾਂਹੋਰ ਹਨ (ਨਾ ਕਿ ਗਿਆਨ ਨੇਤਰ)।

ਅਨੁਭਵ ਗਿਆਨਸਵੈ ਪੜਚੋਲ ਚੋਂ ਪ੍ਰਗਟ ਹੋਈ ਅਨੋਖੀ ਵਿਚਾਰਧਾਰਾ ਹੈਜੋ ਮਨ ਚ ਵਿਸਮਾਦ ਪੈਦਾ ਕਰਦੀ ਹੈ। ਗਿਆਨ ਇੰਦ੍ਰਿਆਂ ਰਾਹੀਂ ਉਪਜਦਾ ਬੌਧਿਕ ਗਿਆਨ ਇਹ ਹੈਰਾਨਗੀ ਨਹੀਂ ਭਰ ਸਕਦਾ ਭਾਵੇਂ ਕੋਈ ਇਸ ਤੋਂ ਘੱਟ ਵਾਕਫ਼ ਹੈ ਜਾਂ ਵੱਧ। ਬੌਧਿਕ ਗਿਆਨ ਭੀ ਅਰਥਹੀਣ ਨਹੀਂ ਕਿਉਂਕਿ ਜੋ ਗਿਆਨਮਿਸਾਲ ਵਜੋਂ ਰੂਹਾਨੀਅਤ ਪ੍ਰਗਟਾਉਣ ਚ ਮਦਦ ਕਰੇ ਉਸ ਨੂੰ ਮੂਲੋਂ ਰੱਦ ਨਹੀਂ ਕੀਤਾ ਜਾਂਦਾਨਹੀਂ ਤਾਂ ਮਿਸਾਲ ਕਿਵੇਂ ਬਣੇਗਾਜਿਵੇਂ ਕਿ ਗੁਰਬਾਣੀ ਚ ਦੇਵੀ-ਦੇਵਤਿਆਂ ਦੇ ਵਜੂਦ ਨੂੰ ਨਾ ਪ੍ਰਵਾਨ ਕੀਤੈਨਾ ਰੱਦ।

ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਸਤੰਬਰ ਮਹੀਨੇ ਦੀ ਮੀਟਿੰਗ ਹੋਈ .......... ਮਾਸਿਕ ਇਕੱਤਰਤਾ / ਜ਼ੋਰਾਵਰ ਬਾਂਸਲ

ਨੌਜਵਾਨਾਂ ਦੇ ਵਿਦੇਸ਼ ਜਾਣ ਦੇ ਰੁਝਾਨ ਉੱਤੇ ਭੱਖਵੀ ਚਰਚਾ ਹੋਈ ਅਤੇ ਕਿਸਾਨੀ ਸਘੰਰਸ਼ ਤੇ ਕਰੋਨਾ ਮਹਾਮਾਰੀ ਦੀ ਵਿਗੜ ਰਹੀ ਸਥਿਤੀ ਉੱਤੇ ਫਿਕਰ ਜ਼ਾਹਿਰ ਕੀਤਾ।

ਪੰਜਾਬੀ ਲਿਖਾਰੀ ਸਭਾ ਕੈਲਗਰੀ ਦੇ ਮੈਂਬਰਾਂ ਨੇ ਕਰੋਨਾ ਮਹਾਮਾਰੀ ਦੀ ਵਿਗੜਦੀ ਸਥਿਤੀ ਨੂੰ ਦੇਖਦਿਆਂ ਇਸ ਮਹੀਨੇ ਦੀ ਮੀਟਿੰਗ ਵੀ ਜ਼ੂਮ ਦੇ ਮਾਧਿਅਮ ਰਾਹੀਂ ਆਪਣੇ-ਆਪਣੇ ਘਰਾਂ ਤੋਂ ਕੀਤੀ। ਪ੍ਰਧਾਨ ਦਵਿੰਦਰ ਮਲਹਾਂਸ ਨੇ ਸਭ ਨੂੰ 'ਜੀ ਆਇਆਂ' ਆਖਿਆ ਅਤੇ  ਜਨਰਲ ਸਕੱਤਰ ਜ਼ੋਰਾਵਰ ਬਾਂਸਲ ਨੇ ਮੀਟਿੰਗ ਦਾ ਵੇਰਵਾ ਸਾਂਝਾ ਕੀਤਾ। ਸ਼ੋਕ ਮਤੇ ਪੜ੍ਹਦਿਆਂ ਵੈਨਕੂਵਰ ਨਿਵਾਸੀ ਜੋਗਿੰਦਰ ਸ਼ਮਸ਼ੇਰ ਦੇ ਸਾਹਿਤ ਵਿੱਚ ਪਾਏ ਯੋਗਦਾਨ ਦਾ ਜ਼ਿਕਰ ਕੀਤਾ ਅਤੇ ਉਨ੍ਹਾਂ ਵੱਲੋਂ ਇੰਗਲੈਂਡ ਵਿੱਚ ਕੀਤੀ ਪਹਿਲੀ ਵਰਲਡ ਪੰਜਾਬੀ ਕਾਨਫ਼ਰੰਸ ਅਤੇ ਮਾਨ ਸਨਮਾਨਾਂ ਦੀ ਗੱਲਬਾਤ ਵੀ ਕੀਤੀ, ਜਿਨ੍ਹਾਂ ਵਿੱਚ 2004 ਵਿੱਚ ਪੰਜਾਬੀ ਲਿਖਾਰੀ ਸਭਾ ਕੈਲਗਰੀ ਦੇ ਸਾਲਾਨਾ ਸਮਾਗਮ ਵਿੱਚ ਉਨ੍ਹਾਂ ਦਾ ਸਨਮਾਨ ਕੀਤਾ ਗਿਆ ਸੀ। 24 ਅਗਸਤ 2021 ਨੂੰ ਜੋਗਿੰਦਰ ਸ਼ਮਸ਼ੇਰ ਸਦੀਵੀ ਵਿਛੋੜਾ ਦੇ ਗਏ। ਉਨ੍ਹਾਂ ਨੂੰ ਸ਼ਰਧਾਂਜਲੀ ਦਿੰਦਿਆਂ ਪੰਜਾਬੀ ਲਿਖਾਰੀ ਸਭਾ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਰਾਜਵੰਤ ਮਾਨ ਅਤੇ ਮਹਿੰਦਰਪਾਲ ਐਸ ਪਾਲ ਨੇ ਉਨ੍ਹਾਂ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ।

ਫਕੀਰੀਆ………. ਅਭੁੱਲ ਯਾਦਾਂ / ਹਰਪਾਲ ਸਿੰਘ ਪੰਨੂ

1960 ਦੀ ਗੱਲ ਹੈ, ਖੇਤ ਵਿਚ ਖੂਹ ਖੋਦਣਾ ਸੀ ਇਸ ਵਾਸਤੇ ਉੱਚ ਕੋਟੀ ਦਾ ਉਸਤਾਦ ਲੱਭਣ ਲਈ ਸਾਰੇ ਚਾਚੇ ਬਾਬੇ ਪੁੱਛ-ਗਿੱਛ ਕਰਨ ਲੱਗੇ। ਪਤਾ ਲੱਗਾ ਫਕੀਰੀਆ ਨਾਮ ਦਾ ਮਾਹਿਰ ਇਨ੍ਹੀ ਦਿਨੀ ਕਕਰਾਲੇ ਪਿੰਡ ਵਿਚ ਕਿਸੇ ਖੇਤ, ਖੂਹ ਦੀ ਚਿਣਾਈ ਕਰਵਾ ਰਿਹਾ ਹੈ। ਕਕਰਾਲੇ ਗਏ, ਲੱਭ ਲਿਆ, ਕਹਿੰਦਾ ਮਹੀਨਾ ਇੱਥੇ ਲੱਗੇਗਾ ਫਿਰ ਆਕੇ ਲੈ ਜਾਇਓ। ਸਾਈ ਫੜਾਈ, ਪ੍ਰਸੰਨ-ਚਿੱਤ ਬਾਬੇ ਪਰਤ ਆਏ। ਮਹੀਨੇ ਦਾ ਕੀ ਹੈ, ਆਇਆ ਕਿ ਆਇਆ। ਪਤਾ ਲੱਗਾ ਬਾਬਾ ਜੀ ਦੇ ਘਰ ਫਕੀਰੀਆ ਆਇਆ ਬੈਠਾ ਹੈ। ਅਸੀਂ ਬੱਚੇ ਉਸਨੂੰ ਦੇਖਣ ਵਾਸਤੇ ਦੌੜੇ। ਮਾਲਵੇ ਦੇ ਲੋਕ ਚੰਗੇ ਭਲੇ ਸ਼ਬਦ ਨੂੰ ਆਰਾਮ ਨਾਲ ਵਿਗਾੜ ਕੇ ਸੱਤਿਆਨਾਸ ਕਰ ਦਿੰਦੇ ਹਨ। ਸਾਰੇ ਉਸਨੂੰ ਪਖੀਰੀਆ ਕਹਿਕੇ ਬੁਲਾਉਂਦੇ, ਸਾਨੂੰ ਬੱਚਿਆਂ ਨੂੰ ਹੁਕਮ ਹੋਇਆ ਕਿ ਪਖੀਰੀਏ ਨੂੰ ਤਾਇਆ ਕਹਿਣਾ ਹੈ। 

ਪਿੰਡ ਦਰਜੀ ਹੁੰਦਾ ਸੀ, ਉਸਦਾ ਨਾਮ ਸੀ ਸੇਰਲੀ ਪਖੀਰ। ਮੈਨੂੰ ਸਮਝ ਨਾ ਆਏ ਇਹ ਕੀ ਨਾਮ ਹੋਇਆ- ਸੇਰਲੀ ਪਖੀਰ! ਇਸ ਦਾ ਕੀ ਮਤਲਬ? ਇਕ ਦਿਨ ਉਸੇ ਨੂੰ ਪੁੱਛ ਲਿਆ- ਚਾਚਾ ਤੇਰਾ ਨਾਮ ਅਜੀਬ ਹੈ, ਇਸ ਦਾ ਮਤਲਬ ਕੀ ਹੋਇਆ ਭਲਾ? ਉਹ ਹੱਸ ਪਿਆ, ਕਹਿੰਦਾ- ਨਾਮ ਤਾਂ ਮੇਰਾ ਬਹੁਤ ਵਧੀਆ ਹੈ, ਤੇਰੀ ਮਾਂ ਨੇ ਵਿਗਾੜ ਦਿੱਤਾ। ਪੁਛਿਆ- ਕੀ ਨਾਮ ਹੈ? ਕਹਿੰਦਾ- ਫਕੀਰ ਸ਼ੇਰ ਅਲੀ। ਫਕੀਰ ਦੀ ਥਾਂ ਪਖੀਰ ਕਹਿੰਦੇ ਨੇ ਸ਼ੇਰ ਅਲੀ ਦੀ ਥਾਂ ਸੇਰਲੀ, ਫਕੀਰ ਸ਼ੇਰ ਅਲੀ ਨੂੰ ਸੇਰਲੀ ਪਖੀਰ ਬਣਾ ਦਿੱਤਾ, ਸ਼ੇਰ ਨੂੰ ਗਿੱਦੜ। ਕੋਈ ਇਨਸਾਫ ਹੋਇਆ ਇਹ?

ਸਾਹਿਤ ਦੀ ਫੁਲਵਾੜੀ ਦੀ ਮਹਿਕਦੀ ਕਿਰਨ : ਰਣਜੀਤ ਕੌਰ ਸਵੀ.......... ਸ਼ਬਦ ਚਿਤਰ / ਪਰਮ ਜੀਤ ਰਾਮਗੜ੍ਹੀਆ, ਬਠਿੰਡਾ

 
ਰਣਜੀਤ ਕੌਰ ਸਵੀ ਕਿਸੇ ਜਾਣਕਾਰੀ ਦੀ ਮੁਥਾਜ ਨਹੀਂ, ਪੰਜਾਬ ਦੀਆਂ ਚਰਚਿਤ ਕਵਿੱਤਰੀਆਂ ਦੇ ਵਿੱਚ ਰਣਜੀਤ ਕੌਰ ਸਵੀ ਦਾ ਨਾਮ ਬੜੇ ਮਾਣ ਤੇ ਸਤਿਕਾਰ ਦੇ ਨਾਲ ਲਿਆ ਜਾਂਦਾ ਹੈ। ਮਿੱਠੜੇ ਬੋਲ, ਨਰਮ ਸੁਭਾਅ ਤੇ ਬੋਲਚਾਲ ਦਾ ਸੁੰਦਰ ਸਲੀਕਾ ਸਵੀ ਜੀ ਦੇ ਹਿੱਸੇ ਦਾ ਵਿਸ਼ੇਸ਼ ਗੁਣ ਹੈ । ਸਾਹਿਤਕ ਪਿੜ ਅੰਦਰ ਆਪਣੀ ਕਲਮ ਦੀ ਨੋਕ ਜਰੀਏ ਅਜੋਕੇ ਸਮਾਜ ਅੰਦਰ  ਔਰਤ ਦੇ ਅੰਦਰ ਦੀ ਹੂਕ ਨੂੰ ਜਿੰਨ੍ਹਾਂ ਕਲਮਾਂ  ਨੇ ਨੇੜੇ ਤੋਂ ਤੱਕਿਆ ਹੈ, ਉਨ੍ਹਾਂ ਚੁਣਿੰਦਾ ਕਲਮਾਂ ਵਿੱਚ ਰਣਜੀਤ ਕੌਰ ਸਵੀ ਦਾ ਨਾਮ ਮੂਹਰਲੀ ਕਤਾਰ ਵਿੱਚ ਆਉਂਦਾ ਹੈ ।
ਰਣਜੀਤ ਕੌਰ ਸਵੀ ਦਾ ਜਨਮ ਰਿਆਸਤੀ ਸ਼ਹਿਰ ਪਟਿਆਲਾ ਵਿਖੇ ਪਿਤਾ ਸ੍। ਗੁਰਮੇਲ ਸਿੰਘ  ਦੇ ਘਰ ਤੇ ਮਾਤਾ ਸ੍ਰੀਮਤੀ ਰਾਜਿੰਦਰ ਕੌਰ ਦੀ ਕੁੱਖੋਂ  ਹੋਇਆ। ਬੇਸ਼ੱਕ ਪਰਿਵਾਰ ਵਿੱਚ  ਲਿਖਣ ਦਾ ਸ਼ੌਂਕ ਹੋਰ ਕਿਸੇ ਵੀ ਮੈਂਬਰ ਨੂੰ ਵੀ ਨਹੀਂ ਸੀ,  ਪਰ ਸਵੀ ਦਾ ਲਿਖਣ ਦਾ ਕਾਰਜ ਪੜ੍ਹਾਈ ਦੇ ਨਾਲ਼ ਨਾਲ਼ ਨਿਰੰਤਰ ਚਲਦਾ ਰਿਹਾ।  'ਦੋ ਪੈਰ ਘੱਟ ਤੁਰਨਾ ਪਰ ਤੁਰਨਾ ਮੜਕ ਦੇ ਨਾਲ਼' ਕਹਾਵਤ ਸਵੀ ਜੀ ਦੀ ਕਲਮ ਤੇ ਐਨ ਢੁੱਕਦੀ ਹੈ, ਰਣਜੀਤ ਕੌਰ ਸਵੀ ਨੇ  ਜੋ ਵੀ ਲਿਖਿਆ ਹੈ ਬਾ-ਕਮਾਲ ਦਾ ਲਿਖਿਆ ਹੈ। 

ਮੇਰਾ ਪਿੰਡ.......... ਨਜ਼ਮ/ਕਵਿਤਾ / ਸੁਖਵਿੰਦਰ ਵੈਦ

ਏਹਨੂੰ ਕਿਸ ਤਨ ਦੀ ਹਾ ਲੱਗੀ ਏ
ਮੇਰੇ ਪਿੰਡ 'ਚ ਸਿਵੇ ਦੀ 'ਵਾ ਵਗੀ ਏ

ਇੱਥੋਂ ਕੁੱਲ ਪਰਿੰਦੇ ਉੱਡ ਗਏ,
ਪੱਤੇ ਸਾਥ ਛੱਡ ਗਏ ਟਾਹਣੀਆਂ ਦਾ
ਇੱਥੋਂ  ਉੱਡੇ ਹਾਸੇ ਖੇੜੇ ਸੁਹੱਪਣ
ਇੱਥੇ ਉੱਡੇ ਸੁਹਾਗ ਰਾਣੀਆਂ ਦਾ
ਇੱਕ ਰੁੱਖ ਨੂੰ ਲੱਗੀਓ ਅੱਗ ਸੀ
ਇੱਕ ਸੂਰਜ ਦੀ ਅੱਗ ਮੱਘੀ ਏ
ਏਹਨੂੰ ਕਿਸ ਤਨ ਦੀ ਹਾ ਲੱਗੀ ਏ
ਮੇਰੇ ਪਿੰਡ 'ਚ ਸਿਵੇ ਦੀ 'ਵਾ ਵਗੀ ਏ

ਅਲੋਪ ਰੰਗ.......... ਨਜ਼ਮ / ਕਵਿਤਾ / ਪਰਮ ਜੀਤ 'ਰਾਮਗੜੀਆ'

ਜੰਡ, ਕਰੀਰ, ਚੰਨਣ
ਸਰ, ਕਾਨਾ, ਅੱਕ
ਮਲਾ, ਪੀਲਾਂ ਤੇ ਬਣ

ਹੌਲਾਂ, ਮਰੂੰਡਾ, ਸੱਤੂ, 
ਪਤੋੜ,ਮੱਠੀਆਂ-ਗੁਲਗਲ਼ੇ
ਭੇਲੀ, ਖੁੰਬਾਂ ਤੇ ਸਵੱਝਣ

ਹਲ, ਤੰਗਲੀ, ਸੁਹਾਗਾ
ਸਾਲੰਘ, ਗੱਡਾ, ਢੀਂਡੀ
ਸੇਪੀ, ਅਹਿਰਣ ਤੇ ਘਣ

ਕਿੱਸਾ ਸਿੱਖ ਮਰਿਆਦਾਵਾਂ ਦਾ ਅਕਾਲੀ ਆਗੂਆਂ ਵੱਲੋਂ ਕੀਤੇ ਜਾ ਰਹੇ ਘਾਣ ਦਾ……… ਲੇਖ / ਕਿਰਪਾਲ ਸਿੰਘ ਬਠਿੰਡਾ

ਜਦੋਂ ਝੋਟਾ ਮਰ ਗਿਆ ਚਮ-ਜੂਆਂ ਆਪੇ ਹੀ ਮਰ ਜਾਣਗੀਆਂ ਕਹਾਵਤ ਨੂੰ ਧਿਆਨ ਵਿੱਚ ਰੱਖ ਕੇ ਕੋਈ ਅਗਲਾ ਫੈਸਲਾ ਕਰਨਾ ਚਾਹੀਦਾ ਹੈ

ਬਾਦਲ ਸਰਕਾਰ ਦੇ ਸੀਨੀਅਰ ਕੈਬਨਿਟ ਮੰਤਰੀ ਅਤੇ 2017 ਦੀਆਂ ਵਿਧਾਨ ਸਭਾ ਚੋਣਾਂ ਲਈ ਅਕਾਲੀ ਦਲ ਬਾਦਲ ਵੱਲੋਂ ਰਾਮਪੁਰਾ ਤੋਂ ਐਲਾਨੇ ਗਏ ਉਮੀਦਵਾਰ ਸਿਕੰਦਰ ਸਿੰਘ ਮਲੂਕਾ ਦੇ 26 ਦਸੰਬਰ ਨੂੰ ਚੋਣ ਦਫਤਰ ਦੇ ਉਦਘਾਟਨ ਮੌਕੇ ਰਮਾਇਣ ਦਾ ਅਖੰਡਪਾਠ ਕਰਵਾ ਕੇ ਸਿੱਖਾਂ ਦੀ ਅਰਦਾਸ ਦੀ ਨਕਲ ਵਾਲੀ ਕੀਤੀ ਅਰਦਾਸ ਦੀ ਵਾਇਰਲ ਹੋਈ ਵੀਡੀਓ ਵੇਖ ਕੇ ਪੰਥ ਦਰਦੀ ਸਿੱਖਾਂ ਦੇ ਮਨ ਵਿੱਚ ਰੋਸ ਅਤੇ ਗੁੱਸੇ ਦੀ ਭਾਰੀ ਲਹਿਰ ਦੌੜ ਪਈ ਹੈ। ਕੁਝ ਵੋਟਾਂ ਦੀ ਖਾਤਰ ਮਨਮਤੀ ਅਕਾਲੀ ਆਗੂਆਂ ਵੱਲੋਂ ਤਕਰੀਬਨ ਹਰ ਰੋਜ ਹੀ ਇਸ ਤਰ੍ਹਾਂ ਦੀਆਂ ਕੀਤੀਆਂ ਜਾ ਰਹੀਆਂ ਘੋਰ ਕੁਤਾਹੀਆਂ ਵੇਖ ਕੇ ਜ਼ਖ਼ਮੀ ਹੋਈਆਂ ਭਾਵਨਾਵਾਂ ਵਾਲੇ ਵੀਰਾਂ ਵਿੱਚੋਂ ਬਹੁਤਿਆਂ ਵੱਲੋਂ

ਝੋਲੀ ਵਾਲਾ ਕੁੜਤਾ ਪਜਾਮਾ ਬਨਾਮ ਖਾਕੀ ਨੀਕਰ……… ਕੰਡੇ ਦਾ ਕੰਡਾ / ਡਾ ਅਮਰੀਕ ਸਿੰਘ ਕੰਡਾ

ਇੱਕ ਦਰਜੀ ਸੀ । ਉਹ ਬਹੁਤ ਬੜਬੋਲਾ ਸੀ । ਇੱਕ ਰਾਂਝੇ ਨੇ ਉਸ ਨੂੰ ਕਾਲੇ ਰੰਗ ਦਾ ਝੋਲੀ ਵਾਲਾ ਕੁੜਤਾ ਪਜਾਮਾ ਬਨਣਾ ਦੇ ਦਿੱਤਾ । ਦਰਜੀ ਨੇ ਬੋਲਦੇ ਬੋਲਦੇ, ਝੋਲੀ ਵਾਲਾ ਕੁੜਤਾ ਪਜਾਮਾ ਬਣਾਉਂਦੇ ਬਣਾਉਂਦੇ ਝੋਲੀ ਵਾਲੀ ਨੀਕਰ ਬਣਾ ਦਿੱਤੀ ਤੇ ਆਪਣੀ ਗਲਤੀ ਛਪਾਉਣ ਦੀ ਖਾਤਰ ਨੇ ਨੀਕਰ ਦੁਆਲੇ ਖਾਕੀ ਝਾਲਰ ਲਾ ਦਿੱਤੀ । ਝੋਲੀ ਵਾਲੇ ਪਜ਼ਾਮੇ ਕੁਰਤੇ ਵਾਲੇ ਰਾਂਝੇ ਨੇ ਪੁੱਛਿਆ ਇਹ ਕੀ ? ਤਾਂ ਦਰਜੀ ਕਹਿੰਦਾ “ਭਾਈ ਇਸ  ਨੀਕਰ ਦੇ ਬਹਤ ਫਾਇਦੇ ਨੇ । ਤੁਸੀਂ ਇਸ ਨੂੰ ਪਾ ਕੇ ਸਵੇਰੇ ਸੈਰ ਤੇ ਜਾ ਸਕਦੇ ਹੋ ।” ਤਾਂ ਅੱਗੋਂ ਰਾਂਝੇ ਨੇ ਕਿਹਾ “ਹੁਣ ਤਾਂ ਠੰਡ ਹੈ ।” ਤਾਂ ਅੱਗੋਂ ਦਰਜੀ ਕਹਿੰਦਾ “ਤੁਸੀਂ ਹੁਣ ਇਸ ਨੂੰ ਟਰੈਕ ਪੈਂਟ ਦੇ ਥੱਲੇ ਪਾ ਕੇ ਸੈਰ ਲਈ ਜਾ ਸਕਦੇ ਹੋ । ਤੁਸੀਂ ਇਸ ਨੂੰ ਘਰ ਨਾਈਟ ਨੀਕਰ ਲਈ ਵੀ ਵਰਤ ਸਕਦੇ ਹੋ ।

ਪਰਦਾ ਫਾਸ਼……… ਮਿੰਨੀ ਕਹਾਣੀ / ਬਲਜਿੰਦਰ ਸਿੰਘ ਬੜੈਚ

ਕਾਲਜ ਦੀ ਪੜ੍ਹਾਈ ਖਤਮ ਹੋਣ ਤੋਂ ਬਾਅਦ ਅੱਜ ਸੁਰਜੀਤ ਕਈ ਮਹੀਨਿਆਂ ਬਾਅਦ ਮਿਲਿਆ ਸੀ। ਜਦੋਂ ਹੱਥ ਮਿਲਾਇਆ ਤਾਂ ਮੈਂ ਦੇਖਿਆ ਉਹ ਤਿੰਨ ਉਂਗਲਾਂ ਵਿੱਚ ਲਾਲ, ਨੀਲਾ, ਕਾਲਾ ਨਗ ਪਾਈ ਫਿਰਦਾ ਸੀ।
ਮੈ ਕਿਹਾ, “ਸੁਰਜੀਤ ਆਹ ਕੀ ਇੰਨੇ ਨਗ ਜਿਹੇ ਪਾਏ ਨੇ?”
ਸੁਰਜੀਤ ਕਹਿੰਦਾ, “ਯਾਰ ਨੌਕਰੀ  ਨਹੀਂ ਲਗਦੀ ਸੀ, ਘਰ ‘ਚ ਵੀ ਕਲੇਸ਼ ਜਿਹਾ ਰਹਿੰਦਾ ਤੇ ਵਿਆਹ ਦਾ ਵੀ ਚੱਕਰ  ਬਣਦਾ ਨਹੀਂ ਪਿਆ ਸੀ। ਜੋਤਸ਼ੀ ਨੂੰ ਹੱਥ ਦਿਖਾਇਆ ਤਾਂ ਉਹਨੇ ਕਿਹਾ ਨਗ ਪਾ ਲੈ, ਸਾਰੇ ਕੰਮ ਬਣ ਜਾਣਗੇ, ਤਾਂ ਪਾ ਲਏ।”
ਮੈਂ ਸਮਝਾਇਆ, “ਤੂੰ ਪੜ੍ਹਿਆ ਲਿਖਿਆ ਇਨਸਾਨ ਏਂ । ਮਿਹਨਤ ਕਰ, ਇਹਨਾਂ ਵਹਿਮਾਂ

ਲੱਖ ਲੱਖ ਸਿਜਦਾ ਕਰੀਏ.......... ਗੀਤ / ਪਰਮ ਜੀਤ 'ਰਾਮਗੜੀਆ' ਬਠਿੰਡਾ

ਪੋਹ ਮਾਘ ਦੀਆਂ ਰਾਤਾਂ ਤੋਂ ਪੁੱਛ ਲਓ ਕਹਾਣੀ ਨੂੰ
ਜਾਂ ਫਿਰ ਪੁੱਛ ਵੇਖ ਲੈਣਾ ਓਸ ਸਰਸਾ ਦੇ ਪਾਣੀ ਨੂੰ
ਲੱਖ ਲੱਖ  ਸਿਜਦਾ ਕਰੀਏ ਗੁਰਾਂ ਦੀ ਕੁਰਬਾਨੀ ਨੂੰ
ਭਲਾ ਦੱਸੋ ਕਿੰਝ ਭੁਲਜਾਂਗੇ ਓਸ ਸਰਬੰਸਦਾਨੀ ਨੂੰ

ਚੌਂਕ ਚਾਂਦਨੀ ਦੇ ਵਿੱਚ ਵੇਖੋ ਕਿੰਝ ਆਪਾ ਵਾਰ ਦਿੱਤਾ
ਸੀਸ ਆਪਣਾ ਦੇ ਗੁਰਾਂ ਨੇ ਕੁੱਲ ਜੱਗ ਨੂੰ ਤਾਰ ਦਿੱਤਾ
ਰੂਹ ਕੰਬਦੀ ਏ ਚੇਤੇ ਕਰ ਲੈਂਦੇ ਜਦ ਓਸ ਕਹਾਣੀ ਨੂੰ
ਭਲਾ ਦੱਸੋ ਕਿੰਝ ਭੁਲਜਾਂਗੇ ਓਸ ਸਰਬੰਸਦਾਨੀ ਨੂੰ

ਜੋੜੀ .......... ਮਿੰਨੀ ਕਹਾਣੀ / ਬਲਵਿੰਦਰ ਸਿੰਘ ਭੁੱਲਰ

ਬੱਚੇ ਦੀ ਪੈਦਾਇਸ਼ ਦਾ ਸਮਾਂ ਨੇੜੇ ਆਇਆ। ਊਸ਼ਾ ਨੂੰ ਜਣੇਪਾ ਪੀੜਾਂ ਸੁਰੂ ਹੋਈਆਂ ਤਾਂ ਉਸਨੂੰ ਹਸਪਤਾਲ ਦਾਖਲ ਕਰਵਾਇਆ ਗਿਆ।
        ਪਹਿਲਾਂ ਤੇਰੇ ਕਿੰਨੇ ਬੱਚੇ ਹਨ’ ਮੁਆਇਨਾ ਕਰ ਰਹੀ ਲੇਡੀ ਡਾਕਟਰ ਨੇ ਊਸ਼ਾ ਨੂੰ ਪੁੱਛਿਆ।
        ਤਿੰਨ ਲੜਕੀਆਂ ਹਨ ਸਿਸਟਰ’ ਊਸ਼ਾ ਨੇ ਉ¤ਤਰ ਦਿੱਤਾ।
        ਫਿਰ ਅਪਰੇਸਨ ਕਰਵਾ ਲੈਣਾ ਸੀ, ਅੱਜ ਕੱਲ੍ਹ ਮੁੰਡੇ ਕੁੜੀ ਵਿੱਚ ਕੀ ਫਰਕ ਹੈ।’ ਲੇਡੀ ਡਾਕਟਰ ਨੇ ਕਿਹਾ।
        ਇੱਕ ਪੁੱਤਰ ਤਾਂ ਜਰੂਰ ਹੋਣਾ ਚਾਹੀਦਾ ਹੈ ਸਿਸਟਰ, ਇਸ ਵਾਰ ਤਾਂ ਹੋਵੇਗਾ ਵੀ ਪੁੱਤਰ ਹੀ, ਕਿਉਂਕਿ ਮੇਰੇ ਸਰੀਰ ਵਿੱਚ ਪਹਿਲੇ ਜਾਪਿਆਂ ਨਾਲੋਂ ਕੁਝ ਤਬਦੀਲੀ ਨਜਰ ਆ ਰਹੀ ਹੈ, ਖੁਸ਼ੀ ਜਿਹੀ ਨਾਲ ਊਸ਼ਾ ਨੇ ਉ¤ਤਰ ਦਿੱਤਾ।

ਨਵਾਂ ਵਰ੍ਹਾ.......... ਗ਼ਜ਼ਲ / ਪਰਮਜੀਤ ਰਾਮਗੜ੍ਹੀਆ

ਦੁਆ ਕਰਿਓ  ਕਿ ਏਸ ਵਰ੍ਹੇ ਸਭ ਸੁੱਖ ਹੋਵੇ,
ਫੁੱਲਾਂ  ਤੋਂ  ਵੀ  ਸੋਹਣਾ  ਸਭ  ਦਾ  ਮੁੱਖ ਹੋਵੇ।
ਦਿਓ ਸੁਨੇਹਾ  ਜਨ ਨੂੰ  ਕਿ ਸ਼ਾਂਤੀ ਬਣੀ ਰਹੇ,
ਟੁੱਟੇ ਨਾ ਕੋਈ ਕਹਿਰ ਅਜਿਹਾ ਕਿ ਦੁੱਖ ਹੋਵੇ।
ਕਲੀਆਂ  ਵਰਗੇ  ਕੋਮਲ  ਰੂਪ ਰੱਬ ਦਾ ਬੱਚੇ,
ਇੰਨਾਂ ਬਾਝੋਂ ਸੁੰਨੀ ਨਾ ਮਾਂ ਕਿਸੇ ਦੀ ਕੁੱਖ ਹੋਵੇ।
ਫੁੱਲਾਂ ਤੋਂ  ਬਿਨਾਂ ਬਗੀਚਾ  ਵੀ ਕਦੇ  ਸੋਹੇ ਨਾ,
ਰੋਹੀ ਵਿੱਚ ਕਦੇ ਨਾ  ਇਕੱਲਾ ਕੋਈ ਰੁੱਖ ਹੋਵੇ।
ਹਰ  ਕਾਮੇ ਦੇ  ਜੀਅ ਨੂੰ ਮਿਲਦੀ ਹੋਵੇ  ਰੋਟੀ,
ਗਰੀਬ ਦੀ ਮੋਤ ਕਦੇ  ਨਾ ਉਸਦੀ ਭੁੱਖ ਹੋਵੇ।

ਗੰਗੂ......... ਨਜ਼ਮ/ਕਵਿਤਾ / ਗੁਰਮੀਤ ਸਿੰਘ ‘ਬਰਸਾਲ’ (ਕੈਲੇਫੋਰਨੀਆਂ)

‘ਗੰਗੂ’ ਕੋਈ ਇਨਸਾਨ ਨਹੀਂ ਹੁੰਦਾ,
‘ਗੰਗੂ’ ਤਾਂ ਇਕ ਸੋਚ ਹੁੰਦੀ ਹੈ ।
ਅਕ੍ਰਿਤਘਣਾਂ ਦੇ ਲੋਭੀ ਮਨ ਦੀ,
ਸਭ ਤੋਂ ਗੰਦੀ ਲੋਚ ਹੁੰਦੀ ਹੈ ।।
ਇਸ ਧਰਤੀ ਦੇ ਹਰ ਖਿੱਤੇ ਤੇ,
ਲੱਖਾਂ ਹੀ ਅੱਜ ‘ਗੰਗੂ’ ਵਸਦੇ ।
ਜਿਹਨਾਂ ਕਾਰਣ ਖਲਕਤ ਇੱਥੇ,
ਹਰ ਪੱਧਰ ਤੇ ਨੋਚ ਹੁੰਦੀ ਹੈ ।।

ਡਬਲਯੂ ਡਬਲਯੂ ਈ – ਸਚਾਈ ਦੀ ਕਸੌਟੀ ਤੇ.......... ਲੇਖ / ਰਿਸ਼ੀ ਗੁਲਾਟੀ

“ਦ ਗਰੇਟ ਖਲੀ” ਉਰਫ਼ ਦਲੀਪ ਸਿੰਘ ਦੇ ਡਬਲਯੂ ਡਬਲਯੂ ਈ ਵਿੱਚ ਆਉਣ ਤੋਂ ਬਾਅਦ ਭਾਰਤ ਵਿੱਚ ਇਸ ਖੇਡ ਦਾ ਕਰੇਜ਼ ਹਰ ਉਮਰ ਵਰਗ ਦੇ ਨੌਜਵਾਨਾਂ ਦੇ ਦਿਲੋ ਦਿਮਾਗ ਤੇ ਬਹੁਤ ਬੁਰੀ ਤਰਾਂ ਹਾਵੀ ਹੋ ਚੁੱਕਾ ਹੈ । ਜਦ ਵੀ ਕਦੀ ਖਲੀ ਦਾ ਮੈਚ ਹੁੰਦਾ ਹੈ ਉਸਦੇ ਪ੍ਰਸ਼ੰਸਕ ਆਪੋ ਆਪਣੀ ਸ਼ਰਧਾ ਮੁਤਾਬਿਕ ਹਵਨ, ਯੱਗ, ਵਰਤ ਆਦਿ ਸ਼ੁਰੂ ਕਰ ਦਿੰਦੇ ਹਨ । ਸਭ ਇਹੀ ਉਮੀਦ ਕਰਦੇ ਹਨ ਕਿ ਦਿਓ ਕੱਦ ਕਾਠੀ ਵਾਲਾ ਖਲੀ ਸਾਹਮਣੇ ਪਹਿਲਵਾਨ ਨੂੰ ਕੀੜੀ ਵਾਂਗ ਮਸਲ ਕੇ ਰੱਖ ਦੇਵੇ ਪਰ ਆਪਣੇ ਤੋਂ ਬਹੁਤ ਹਲਕੇ ਤੇ ਫੁਰਤੀਲੇ “ਦੁਸ਼ਮਣ” ਤੋਂ ਮਾਤ ਖਾਂਦਾ ਵੇਖਕੇ ਸਭ ਪ੍ਰਸ਼ੰਸਕ ਤਿਲਮਿਲਾ ਜਾਂਦੇ ਹਨ । ਉਸਦੀ ਹਾਰ ਨੂੰ ਸਾਜਿਸ਼ ਜਾਂ ਧੋਖਾਧੜੀ ਦਾ ਨਾਮ ਦੇ ਕੇ ਆਪਣੇ ਆਪ ਨੂੰ ਸੰਤੁਸ਼ਟ ਕਰਨ ਦਾ ਯਤਨ ਕਰਦੇ ਹਨ । ਉਸਦੀ ਹਾਰ ਫਿਨਲੇ ਹੱਥੋਂ ਹੋਈ ਹੋਵੇ ਜਾਂ ਕੇਨ ਹੱਥੋਂ, ਮੁਕਾਬਲਾ ਚਾਹੇ “ਨੋ ਵੇਅ ਆਊਟ” ਹਾਰਿਆ ਹੋਵੇ ਜਾਂ “ਰੈਸਲ ਮੇਨੀਆ”, ਉਸਦੀ ਹਰ ਹਾਰ ਨੂੰ ਸਾਜਿਸ਼ ਦਾ ਨਾਮ ਦੇ ਕੇ ਪ੍ਰਚਾਰਿਤ ਕੀਤਾ ਜਾਂਦਾ ਹੈ ਤੇ ਹਮਦਰਦੀ ਬਟੋਰੀ ਜਾਂਦੀ ਹੈ । ਕੋਈ ਟੀਵੀ ਚੈਨਲ ਉਸਨੂੰ ਹਨੂੰਮਾਨ ਦਾ ਭਗਤ ਕਹਿੰਦਾ ਹੈ ਤੇ ਕੋਈ ਉਸਦੀ ਤੁਲਨਾਂ ਭਗਵਾਨ ਦੇ ਅਵਤਾਰ ਨਾਲ ਕਰਦਾ ਹੈ । ਟੀਵੀ ਚੈਨਲ ਤੇ ਕਦੇ ਕੋਈ ਜੋਤਸ਼ੀ ਉਸਨੂੰ ਨਗ ਪਾਉਣ ਜਾਂ ਨਾਮ ਬਦਲਣ ਦੀ ਸਲਾਹ ਦਿੰਦਾ ਹੈ ਤੇ ਕਦੀ ਕੋਈ ਬਾਬਾ ਉਸਨੂੰ ਕਪਾਲ ਭਾਰਤੀ ਤੇ ਪ੍ਰਾਣਾਯਾਮ ਕਰਨ ਦੀ । ਕੋਈ ਚੈਨਲ ਉਸਨੂੰ ਅੰਗ੍ਰੇਜ਼ੀ ਸਿੱਖਣ ਦੀ ਸਲਾਹ ਦਿੰਦਾ ਹੈ ਤੇ ਕੋਈ ਚੁਸਤੀ ਚਲਾਕੀ ਸਿੱਖਣ ਜਾਂ ਮੈਚ ਦੌਰਾਨ ਲੇਡੀ ਪਾਰਟਨਰ ਰੱਖਣ ਦੀ । ਪਰ ਕੀ ਇਹ ਸਭ ਕੁਝ ਕਰਕੇ ਖਲੀ ਮੈਚ ਜਿੱਤਣ ਲੱਗ ਜਾਏਗਾ ? ਸ਼ਾਇਦ ਨਹੀਂ । ਕਿਉਂਕਿ ਅਜਿਹਾ ਕਰਕੇ ਅਸੀਂ ਖਲੀ ਪ੍ਰਤੀ ਆਪਣੇ ਪਿਆਰ ਜਾਂ ਭਾਵੁਕਤਾ ਦਾ ਪ੍ਰਦਰਸ਼ਨ ਹੀ ਕਰ ਸਕਦੇ ਹਾਂ, ਪਰ ਅਸਲੀਅਤ ਵਿੱਚ ਅਜਿਹੇ ਕਰਮ-ਕਾਂਡਾਂ ਜਾਂ ਸਲਾਹਾਂ ਨਾਲ ਖਲੀ ਜਾਂ ਡਬਲਯੂ ਡਬਲਯੂ ਈ ਦੇ ਕਿਸੇ ਵੀ ਪਹਿਲਵਾਨ ਦੀ ਸਿਹਤ ਤੇ ਕੋਈ ਅਸਰ ਨਹੀਂ ਪਵੇਗਾ । ਅਸਲ ਵਿੱਚ ਸਾਨੂੰ ਡਬਲਯੂ ਡਬਲਯੂ ਈ ਦੀ ਅਸਲੀਅਤ ਦਾ ਗਿਆਨ ਹੀ ਨਹੀਂ ਹੈ, ਸੋ ਅਸੀਂ ਅਜਿਹੇ ਉਪਕਰਮ ਕਰਕੇ ਉਸਦੀ ਸਫ਼ਲਤਾ ਦੀ ਕਾਮਨਾਂ ਕਰਦੇ ਹਾਂ । ਜਿੱਥੋਂ ਤੱਕ ਖਲੀ ਦੀ ਲੋਕਪ੍ਰਿਅਤਾ ਦਾ ਫਾਇਦਾ ਉਠਾਉਣ ਦਾ ਸਵਾਲ ਹੈ, ਹਰ ਕੋਈ ਉਸਦੇ ਨਾਮ ਨਾਲ ਆਪਣਾ ਨਾਮ ਜੋੜ ਕੇ ਸਸਤੀ ਸ਼ੋਹਰਤ ਖੱਟਣ ਦੀ ਫਿਰਾਕ ਵਿੱਚ ਵਿਅਸਤ ਮਹਿਸੂਸ ਹੁੰਦਾ ਹੈ । ਟੀਵੀ ਚੈਨਲਾਂ ਤੇ ਉਸਦੇ ਆਪੂੰ ਬਣੇ ਕਈ ਕੋਚਾਂ ਨੇ ਇੰਟਰਵਿਊ ਦਿੱਤੀਆਂ, ਜੋ ਕਿ ਉਸ ਨਾਲ ਵੇਟ ਟ੍ਰੇਨਿੰਗ ਕਰਦੇ ਹੁੰਦੇ ਸਨ । ਜਲੰਧਰ ਦੇ ਇੱਕ ਹੈਲਥ ਕਲੱਬ ਦੇ ਕੋਚ ਨੇ ਵੀ ਛੋਟੇ ਪਰਦੇ ਤੇ ਆਪਣੇ ਆਪ ਨੂੰ ਖਲੀ ਦਾ ਕੋਚ ਦੱਸਦੇ ਹੋਏ ਉਸਦੀ ਖੁਰਾਕ ਤੇ ਕਸਰਤ ਆਦਿ ਬਾਰੇ ਚਰਚਾ ਕੀਤੀ, ਜਦ ਕਿ ਜਿਸ ਸਮੇਂ ਖਲੀ ਬਾਡੀ ਬਿਲਡਿੰਗ ਕਰਦਾ ਸੀ, ਉਸ ਸਮੇਂ ਇਹ ਹੈਲਥ ਕਲੱਬ ਦਾ ਨਾਮੋ ਨਿਸ਼ਾਨ ਨਹੀਂ ਸੀ ।

ਪਹੁਤਾ ਪਾਂਧੀ (ਟੂ).......... ਸਫ਼ਰਨਾਮਾ / ਰਿਸ਼ੀ ਗੁਲਾਟੀ (ਫਰੀਦਕੋਟ), ਆਸਟ੍ਰੇਲੀਆ

ਵਤਨੀਂ ਫੇਰੀ ਦੌਰਾਨ ਕਈ ਦਿਨਾਂ ਬਾਅਦ ਉਹ ਦਿਨ ਆ ਹੀ ਗਿਆ, ਜਦੋਂ ਕਿ ਰਿਸ਼ਤੇਦਾਰੀਆਂ ‘ਚ ਜਾਣਾ ਸੀ । ਰਿਸ਼ਤੇਦਾਰੀਆਂ ਦੂਰ ਨੇੜੇ ਹੁੰਦੀਆਂ ਹੀ ਹਨ, ਇਸ ਲਈ ਆਸਟ੍ਰੇਲੀਆ ਰਹਿੰਦਿਆਂ ਹੀ ਗੂਗਲ ‘ਤੇ ਸਰਚਾਂ ਮਾਰ ਮਰ ਕੇ ਕੋਸਿ਼ਸ਼ ਕੀਤੀ ਸੀ ਕਿ ਕੋਈ ਅਜਿਹੀ ਟਰੈਵਲ ਏਜੰਸੀ ਮਿਲ ਜਾਏ ਜੋ ਕਿ ਸੈਲਫ਼ ਡਰਾਈਵਿੰਗ ਲਈ ਗੱਡੀ ਦੇ ਦਏ ਤੇ ਆਪਣੇ ਹਿਸਾਬ ਨਾਲ਼ ਹੀ ਦੂਰੀਆਂ ਤੈਅ ਕੀਤੀਆਂ ਜਾ ਸਕਣ । ਸੈਲਫ਼ ਡਰਾਈਵਿੰਗ ਲਈ ਗੱਡੀ ਲੱਭਣ ਦਾ ਵੀ ਕਾਰਣ ਖ਼ਾਸ ਸੀ । ਜਦੋਂ ਕਿਰਾਏ ਦੀਆਂ ਗੱਡੀਆਂ ਬਾਰੇ ਪਤਾ ਕੀਤਾ ਸੀ ਤਾਂ ਰਾਤ ਰੁਕਣ ਦੀ ਸਮੱਸਿਆ ਦਰ-ਪੇਸ਼ ਆ ਗਈ । ਪਿੰਡਾਂ ‘ਚ ਤਾਂ ਖੁੱਲੇ ਘਰ ਹੁੰਦੇ ਨੇ, ਓਪਰੇ ਬੰਦਿਆਂ ਦੀ ਰਿਹਾਇਸ਼ ਲਈ ਅੱਡ ਬੈਠਕਾਂ ਵੀ ਬਣਾਈਆਂ ਗਈਆਂ ਹੁੰਦੀਆਂ ਨੇ । ਹਮਾਤੜਾਂ ਦੇ ਸਾਬਣਦਾਨੀ ਜਿੱਡੇ ਤਾਂ ਘਰ ਹੁੰਦੇ ਨੇ ਤੇ ਕਿਰਾਏ ਦੀ ਗੱਡੀ ਵਾਲਿਆਂ ਮੁਤਾਬਿਕ ਉਨ੍ਹਾਂ ਦੇ ਡਰਾਈਵਰ ਨੂੰ ਰਾਤ ਰਹਿਣ ਲਈ ਅਲੱਗ ਕਮਰਾ ਚਾਹੀਦਾ ਸੀ । ਰਿਸ਼ਤੇਦਾਰੀਆਂ ‘ਚ ਡਰਾਈਵਰ ਲਈ ਕਮਰੇ ਦਾ ਇੰਤਜ਼ਾਮ ਕਰਨਾ ਔਖਾ ਲੱਗਾ ਤਾਂ ਸੈਲਫ਼ ਡਰਾਈਵਿੰਗ ਲਈ ਗੱਡੀ ਲੈਣਾ ਆਸਾਨ ਲੱਗਾ । ਪਹਿਲਾਂ ਤਾਂ ਅਣਜਾਣ ਨੂੰ ਕਿਸੇ ਨੇ ਆਪਣੀ ਗੱਡੀ ਦੇਣ ਦੀ ਹਾਂ ਹੀ ਨਾ ਕੀਤੀ । ਉਨ੍ਹਾਂ ਨੂੰ ਹੁਣ ਤੱਕ ਆਪਣੇ ਇੱਥੋਂ ਦੀ ਮਿੱਟੀ ਫੱਕਣ ਤੇ ਪਰਿਵਾਰ ਪੰਜਾਬ ‘ਚ ਹੋਣ ਦੀ ਬਾਰੇ ਦੁਹਾਈ ਪਾਈ ਤਾਂ ਉਨ੍ਹਾਂ ਸਿੱਧਾ ਜਿਹਾ ਕੰਮ ਨਬੇੜ ਦਿੱਤਾ ਕਿ ਜੇ ਗੱਡੀ ਲੱਗ ਗਈ ਤਾਂ ਸਾਰਾ ਖਰਚਾ ਝੱਲਣਾ ਪੈਣਾ, ਬੇਸ਼ੱਕ ਗੱਡੀ ਦਾ ਫੁੱਲ ਬੀਮਾ ਹੋਇਆ ਵੀ ਕਿਉਂ ਨਾ ਹੋਵੇ । ਨਾਲ਼ ਹੀ ਉਨ੍ਹਾਂ ਇੱਕ ਦੋ ਕਹਾਣੀਆਂ ਅਜਿਹੀਆਂ ਦੁਰਘਟਨਾਵਾਂ ਦੀਆਂ ਵੀ ਸੁਣਾ ਦਿੱਤੀਆਂ ਜਿਨ੍ਹਾਂ ‘ਚ ਬਾਹਰਲਿਆਂ ਨੇ ਗੱਡੀਆਂ ਠੋਕ ਦਿੱਤੀਆਂ ਸੀ ਤੇ ਗੱਡੀਆਂ ਲੱਗਭਗ ਖਤਮ ਹੀ ਹੋ ਗਈਆਂ । ਗੱਡੀ ਠੋਕਣ ਦਾ